Open Sub Menu
 
Indians will no longer be cheating in Dubai Posted on: 15-02-2018

ਦੁਬਈ — ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) 'ਚ ਭਾਰਤੀਆਂ ਨੇ ਨੌਕਰੀਆਂ ਦੇ ਮਾਮਲੇ 'ਚ ਧੋਖਾਧੜੀ, ਫਰਜ਼ੀਵਾੜ ਤੋਂ ਬੱਚਣ ਲਈ ਮੋਦੀ ਸਰਕਾਰ ਨੇ ਇਥੋਂ ਦੀ ਸਰਕਾਰ ਦੇ ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਅਗਲੇ ਕੁਝ ਮਹੀਨਿਆਂ 'ਚ ਭਾਰਤੀ ਦੇ ਈ-ਮਾਈਗ੍ਰੇਟ ਨੂੰ ਯੂ. ਏ. ਈ. ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨਾਲ ਜੋੜ ਦਿੱਤਾ ਜਾਵੇਗਾ। ਖਾੜੀ ਦੇਸ਼ਾਂ ਦੀਆਂ ਪ੍ਰਮੁੱਖ ਅਖਬਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਕ ਇੰਟਰਵਿਊ 'ਚ ਯੂ. ਏ. ਈ. 'ਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਨੇ ਦੱਸਿਆ, 'ਅਸੀਂ ਯੂ. ਏ. ਈ. ਦੇ ਰਾਸ਼ਟਰੀ ਈ-ਮਾਈਗ੍ਰੇਟ ਸਿਸਟਮ ਦੇ ਨਾਲ ਲਿੰਕ ਕਰਨ ਲਈ ਟੈਕਨੀਕਲ ਗਰੁੱਪ ਬਣਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਇਹ ਕੰਮ ਅਗਲੇ 3-4 ਮਹੀਨਿਆਂ 'ਚ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਯੂ. ਏ. ਈ. ਯਾਤਰਾ ਦੇ ਦੌਰਾਨ ਹੀ ਅਬੂ ਧਾਬੀ 'ਚ ਇਸ ਬਾਰੇ 'ਚ ਸਮਝੌਤਾ ਹੋਇਆ ਹੈ।
ਸੂਰੀ ਨੇ ਦੱਸਿਆ, 'ਅਕਸਰ ਭਾਰਤੀਆਂ ਦੇ ਨਾਲ ਅਜਿਹਾ ਹੁੰਦਾ ਹੈ। ਕੋਈ ਵਿਅਕਤੀ ਨੌਕਰੀ ਦੇ ਆਫਰ 'ਚ 2,000 ਦਰਿਹਮ ਦਾ ਕੰਟਰੈਕਟ ਹਾਸਲ ਕਰਦਾ ਹੈ, ਪਰ ਜਦੋਂ ਉਹ ਯੂ. ਏ. ਈ. ਆਉਂਦਾ ਹੈ ਤਾਂ ਉਸ ਨੂੰ 1,500 ਦਰਿਹਮ ਹੀ ਮਿਲਦੇ ਹਨ। ਨਵੀਂ ਵਿਵਸਥਾ ਨਾਲ ਇਹ ਧੋਖਾਧੜੀ ਖਤਮ ਹੋ ਜਾਵੇਗੀ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਮਗਾਰਾਂ ਨੂੰ ਈ-ਮਾਈਗ੍ਰੇਟ ਸਿਸਟਮ ਨਾਲ ਜੋੜਣਾ ਚਾਹੁੰਦੇ ਹਾਂ ਤਾਂ ਹੀ ਇਸ ਦਾ ਪੂਰਾ ਫਾਇਦਾ ਮਿਲ ਪਾਵੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਕਾਮਿਆਂ ਨੂੰ ਨੌਕਰੀ ਦੇਣ ਵਾਲੇ ਵਿਦੇਸ਼ੀ ਰੁਜ਼ਗਾਰਦਾਤਾਵਾਂ ਨੇ ਆਨਲਾਈਨ ਰਜਿਸ਼ਟ੍ਰੇਸ਼ਨ ਲਈ ਸਾਲ 2015 'ਚ ਇੰਡੀਅਨ ਮਾਈਗ੍ਰੇਟ ਸਿਸਟਮ ਲਾਂਚ ਕੀਤਾ ਗਿਆ ਸੀ। ਇਸ ਦੇ ਤਹਿਤ ਅਜਿਹੇ ਭਾਰਤੀ ਨਾਗਰਿਕ ਜਿਨ੍ਹਾਂ ਦੇ ਪਾਸਪੋਰਟ 'ਤੇ ਇੰਮੀਗ੍ਰੇਸ਼ਨ ਚੈੱਕ ਰਿਕਵਾਇਰਡ (ਈ. ਸੀ. ਐੱਨ.) ਦੀ ਸਟੈਂਪ ਲੱਗੀ ਹੋਈ ਹੈ, ਉਨ੍ਹਾਂ ਨੂੰ ਆਪਣੇ ਜਾਬ ਆਫਰ ਈ-ਮਾਈਗ੍ਰੇਟ ਸਿਸਟਮ ਤੋਂ ਕਲੀਅਰ ਕਰਾਉਣਾ ਹੁੰਦਾ ਹੈ। ਇਹ ਪ੍ਰਕਿਰਿਆ ਇਸ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋਂ ਭਾਰਤੀ ਕਾਮੇ ਸ਼ੱਕੀ ਦਲਾਲਾਂ ਦੇ ਫਰਜ਼ੀ ਧੋਖਾਧੜੀ ਤੋਂ ਬਚ ਸਕਣ। ਹੁਣ ਤੱਕ ਇਸ ਸਿਸਟਮ 'ਚ 40,000 ਵਿਦੇਸ਼ੀ ਕੰਪਨੀਆਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ।
ਸਬੰਧਿਤ ਵਿਭਾਗਾਂ ਨੇ ਈ-ਲਿੰਕ ਹੋ ਜਾਣ ਨਾਲ ਭਾਰਤ ਦੇ ਈ-ਮਾਈਗ੍ਰੇਟ ਸਿਸਟਮ 'ਚ ਦਰਜ ਹੋਣ ਵਾਲੀ ਨੌਕਰੀ ਯੂ. ਏ. ਈ. ਦੇ ਸਿਸਟਮ 'ਚ ਵੀ ਦਿੱਖ ਜਾਵੇਗੀ। ਇਸ ਲਈ ਜਾਬ ਕੰਟਰੈਕਟ ਯੂ. ਏ. ਈ. ਦੇ ਕਾਨੂੰਨਾਂ ਦੇ ਤਹਿਤ ਮੰਨਣਯੋਗ ਫਾਰਮੇਟ 'ਚ ਦੇਣਾ ਹੋਵੇਗਾ ਅਤੇ ਇਸ ਕੰਟਰੈਕਟ ਦੀ ਕਿਸੇ ਸ਼ਰਤ ਦਾ ਉਲੰਘਣਾ ਕਰਨਾ ਰੁਜ਼ਗਾਰਦਾਤਾ ਲਈ ਸੰਭਵ ਨਹੀਂ ਹੋਵੇਗਾ। ਇਹ ਹੀ ਨਹੀਂ ਪੀੜਤ ਪੱਖ ਨੂੰ ਕਾਨੂੰਨੀ ਸੁਰੱਖਿਆ ਵੀ ਮਿਲ ਸਕੇਗੀ। ਦੋਹਾਂ ਦੇਸ਼ਾਂ ਦੇ ਡਾਟਾ ਬੇਸ ਇਕ-ਦੂਜੇ ਦੀ ਮਦਦ ਕਰਨਗੇ। ਇਸ ਨਾਲ ਮਨੁੱਖੀ ਤਸਕਰੀ 'ਤੇ ਵੀ ਰੋਕ ਲਗੇਗੀ ਅਤੇ ਕੰਟਰੈਕਟ ਵਰਕਜ਼ ਵਿਚਾਲੇ ਸਿੱਖਿਆ ਅਤੇ ਜਾਗਰੂਕਤਾ ਜਿਹੇ ਪ੍ਰੋਗਰਾਮਾਂ ਨੂੰ ਵੀ ਵਾਧਾ ਮਿਲੇਗਾ।

Subscribe Crown Immigration YouTube Channel for more International News and Video from this link  https://www.youtube.com/user/CROWNREALESTATE1/videos?view_as=subscriber 

 

View all posts